ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਪਲੇਸਮੈਂਟ ਕੈਂਪ 7 ਅਕਤੂਬਰ ਨੂੰ
ਪਟਿਆਲਾ, 4 ਅਕਤੂਬਰ:
ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਟ੍ਰੇਨਿੰਗ ਅਫ਼ਸਰ ਸਿੰਪੀ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਉੱਦਮਾਂ ਸਦਕਾ ਮਨੋਹਰ ਪੇਕੇਜਿੰਗਜ ਪਿੰਡ ਸੰਧਾਰਸੀ, ਸ਼ੰਭੂ-ਘਨੌਰ ਰੋਡ, ਰਾਜਪੁਰਾ ਜ਼ਿਲ੍ਹਾ ਪਟਿਆਲਾ ਵਿਖੇ ਮਿਤੀ 7 ਅਕਤੂਬਰ ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਮਨੋਹਰ ਪੇਕੇਜਿੰਗਸ ਵੱਲੋਂ ਡਿਪਲੋਮਾ ਜਾਂ ਆਈ.ਟੀ.ਆਈ. ਪਾਸ ਉਮੀਦਵਾਰ ਪਲੇਸਮੈਂਟ ਕੈਂਪ ਵਿੱਚ ਚੋਣ ਕੀਤੀ ਜਾਵੇਗੀ।
ਉਨ੍ਹਾਂ ਯੋਗਤਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਉਮੀਦਵਾਰ ਦੀ ਉਮਰ 18 ਤੋਂ 23 ਸਾਲ ਤੱਕ ਹੋਣੀ ਚਾਹੀਦੀ ਹੈ ਅਤੇ ਚੋਣ ਲਈ ਇੰਟਰਵਿਊ ਮਿਤੀ 7 ਅਕਤੂਬਰ ਨੂੰ ਮਨੋਹਰ ਪੇਕੇਜਿੰਗਸ ਪਿੰਡ ਸੰਧਾਰਸੀ, ਸ਼ੰਭੂ-ਘਨੌਰ ਰੋਡ, ਰਾਜਪੁਰਾ ਜ਼ਿਲ੍ਹਾ ਪਟਿਆਲਾ ਵਿਖੇ ਲਿਆ ਜਾਵੇਗਾ।
ਸਿੰਪੀ ਸਿੰਗਲਾ ਨੇ ਕਿਹਾ ਕਿ ਉਮੀਦਵਾਰ ਆਪਣੀ ਯੋਗਤਾ ਦੇ ਸਾਰੇ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਰਿਜ਼ਿਊਮ, ਆਧਾਰ ਕਾਰਡ, ਵਿੱਦਿਅਕ ਸਰਟੀਫਿਕੇਟ ਅਤੇ ਤਜਰਬਾ ਸਰਟੀਫਿਕੇਟ ਨਾਲ ਲੈ ਕੇ ਮਨੋਹਰ ਪੇਕੇਜਿੰਗਸ ਪਿੰਡ ਸੰਧਾਰਸੀ, ਸ਼ੰਭੂ-ਘਨੌਰ ਰੋਡ, ਰਾਜਪੁਰਾ ਵਿਖੇ ਸਵੇਰੇ 10 ਵਜੇ ਪਹੁੰਚਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਕੰਪਨੀ ਦੇ ਮੈਨੇਜਰ ਵਿਜੈ ਕੁਮਾਰ ਸ਼ਰਮਾ ਨਾਲ ਮੋਬਾਇਲ ਨੰਬਰ 9882064212 ਉਤੇ ਸੰਪਰਕ ਕੀਤਾ ਜਾ ਸਕਦਾ ਹੈ